ਆਮ ਆਦਮੀ ਪਾਰਟੀ ਦੇ ਰਾਜ 'ਚ ਆਰ.ਟੀ.ਏ ਦਫ਼ਤਰ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਜਨਤਾ ਹੋ ਰਹੀ ਮੁਲਾਜ਼ਮਾਂ ਦੀ ਲੁੱਟ ਦੀ ਸ਼ਿਕਾਰ

ਅੱਜ ਲੁਧਿਆਣਾ ਦੇ ਸਰਕਟ ਹਾਊਸ ਦੇ ਬਾਹਰ ਇਕ ਪ੍ਰੈਸ ਕਾਨਫਰੈਂਸ ਦਾ ਆਯੋਜਨ ਕੀਤਾ ਗਿਆ ਇਸ ਕਾਨਫਰੈਂਸ ਨੂੰ ਵੇਖ ਕੇ ਸਾਫ ਲੱਗ ਰਿਹਾ ਸੀ ਕਿ ਸਰਕਾਰ ਦਾ ਭ੍ਰਿਸਟਾਚਾਰੀਆਂ ਨੂੰ ਕਿੰਨਾ ਡਰ ਹੈ ਇਹ ਕਾਨਫਰੈਂਸ ਲੁਧਿਆਣਾ ਆਰਟੀਏ ਆਫਿਸ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਕੁਛ ਤੱਥ ਸਾਮਣੇ ਲਿਆਉਣ ਦੇ ਲਈ ਰੱਖੀ ਗਈ ਸੀ ਜਿਸਦੀ ਇਜਾਜਤ ਵੀ ਪ੍ਰਸ਼ਾਸਨ ਵਲੋਂ ਦੇ ਦਿਤੀ ਗਈ ਸੀ ਪਰ ਐਨ ਮੌਕੇ ਤੇ ਆਕੇ ਪ੍ਰੈਸ ਕਾਨਫਰੈਂਸ ਦੀ ਪਰਮਿਸ਼ਨ ਇਹ ਕਹਿ ਕੇ ਕੈਂਸਲ ਕਰ ਦਿਤੀ ਗਈ ਕਿ ਤੁਸੀਂ ਸਰਕਾਰ ਦੇ ਖਿਲਾਫ ਹੀ ਕਾਨਫਰੰਸ ਕਰਨਾ ਚਾਹੁੰਦੇ ਹੋ ਇਸ ਲਈ ਇਹ ਪਰਮਿਸ਼ਨ ਕੈਂਸਲ ਕੀਤੀ ਜਾਂਦੀ ਹੈ 


ਜਿਸਦੇ ਚਲਦੇ ਆਯੋਜਕ ਭੁਪਿੰਦਰ ਪੁੰਜ ਵਲੋਂ ਸਰਕਟ ਹਾਊਸ ਦੇ ਬਾਹਰ ਹੀ ਪੱਤਰਕਾਰਾ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਪੱਤਰਕਾਰਾਂ ਨੂੰ ਜਾਣਕਾਰੀ ਦੇਂਦੇ ਹੋਏ ਭੁਪਿੰਦਰ ਪੁੰਜ ਜੀ ਨੇ ਦੱਸਿਆ ਕਿ ਉਹ ਕਮਰਸ਼ੀਅਲ ਗੱਡੀਆਂ ਦੀ ਸੇਲ ਪਰਚੈਸ ਦਾ ਪਿਛਲੇ ਕਾਫੀ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ ਅਤੇ ਮੇਰਾ ਅਕਸਰ ਆਰਟੀਏ ਦਫਤਰ ਵਿਚ ਆਉਣਾ ਜਾਣਾ ਲਗਾ ਰਹਿੰਦਾ ਹੈ ਸੂਬੇ ਵਿਚ ਨਵੀਂ ਬਣੀ ਸਰਕਾਰ ਭ੍ਰਿਸ਼ਟਾਚਾਰ ਵਿਰੁਧ ਕਈ ਉਪਰਾਲੇ ਕਰ ਰਹੀ ਹੈ ਅਤੇ ਇਸ ਵਿਚ ਆਮ ਜਨਤਾ ਦਾ ਵੀ ਯੋਗਦਾਨ ਪੈਣਾ ਜਰੂਰੀ ਹੈ। ਮੈਂ ਕੁਝ ਸਮਾਂ ਪਹਿਲਾਂ ਆਰਟੀਏ ਲੁਧਿਆਣਾ ਨੂੰ ਇਕ ਦਰਖਾਸਤ ਬਤੌਰ ਕਲਰਕ ਅਮਰਦੀਪ ਸਿੰਘ ਖਿਲਾਫ਼ ਦਿਤੀ ਸੀ ਜਿਸ ਵਿਚ ਸਪੱਸ਼ਟ ਲਿਖਿਆ ਸੀ ਕਿ ਇਹ ਕਲਰਕ ਪੈਸੇ ਦਿੱਤੇ ਬਗੈਰ ਕਿਸੇ ਦਾ ਕੰਮ ਨਹੀਂ ਕਰਦਾ ਅਤੇ ਆਮ ਜਨਤਾ ਨੂੰ ਖਜਲ ਖਰਾਬ ਜਾਂ ਫਾਇਲਾਂ ਵਿਚ ਇਤਰਾਜ ਲਗਾਕੇ ਪੈਸੇ ਦੀ ਮੰਗ ਕਰਦਾ ਹੈ ਜਿਸ ਦੇ ਸਬੂਤ ਮੈਂ ਪੈਨ ਡਰਾਈਵ ਰਾਹੀ ਵੀਡੀਓ ਆਰਟੀਏ ਦਫਤਰ ਵਿਚ ਦਿਤੀ ਸੀ। 


ਇਸ ਪੱਤਰ ਦੇ ਨਾਲ ਜੋ ਪੈਨ ਡਰਾਈਵ ਨੱਥੀ ਸੀ, ਉਸ ਵਿਚ ਸਪੱਸ਼ਟ ਸ਼ਬਦਾਂ ਵਿਚ ਉਕਤ ਕਲਰਕ ਅਮਰਦੀਪ ਸਿੰਘ ਵਲੋਂ ਪੈਸੇ ਦੀ ਮੰਗ ਕੀਤੀ ਗਈ ਸੀ ਅਤੇ ਆਪਣੇ ਰੱਖੇ ਪ੍ਰਾਇਵੇਟ ਕਹਿੰਦੇ ਦਾ ਨਾਮ ਲੈ ਕੇ ਰਾਜਕੁਮਾਰ ਨੂੰ ਪੈਸੇ ਫੜਾਉਣ ਸੰਬੰਧੀ ਕਿਹਾ ਸੀ ਅਤੇ ਕੰਮ ਦੇ ਕਾਗਜਾਤ ਉਸ ਨੂੰ ਦੇਣ ਲਈ ਆਖਿਆ ਸੀ। ਉਹਨਾਂ ਇਹ ਵੀ ਇਲਜਾਮ ਲਗਾਇਆ ਕਿ ਉਕਤ ਕਲਰਕ ਨੇ 8ਤੋਂ10 ਪ੍ਰਾਇਵੇਟ ਕਰਿੰਦੇ ਰਖੇ ਹੋਏ ਹਨ ਜੋ ਕਿ ਸਾਰਾ ਲੈਣ ਦੇਣ ਦਾ ਕੰਮ ਕਰਦੇ ਹਨ ਅਤੇ ਰਿਸ਼ਵਤ ਦੀ ਮੋਟੀ ਕਮਾਈ ਇੱਕਠੀ ਕਰ ਕੇ ਦਿੰਦੇ ਹਨ। ਮੈਂ ਭਾਰਤ ਦਾ ਇਕ ਜਿੰਮੇਵਾਰ ਨਾਗਰਿਕ ਹੋਣ ਕਰਕੇ ਅਤੇ ਸੂਬਾ ਸਰਕਾਰ ਵਲੋ ਹਰ ਆਮ ਅਤੇ ਖਾਸ ਨਾਗਰਿਕ ਨੂੰ ਜੇ ਅਪੀਲ ਕੀਤੀ ਸੀ ਕਿ ਭ੍ਰਿਸ਼ਟਾਚਾਰ ਵਿਰੁਧ ਕਿਸੇ ਵੀ ਸਰਕਾਰੀ ਵਿਭਾਗ ਵਲੋਂ ਆਪ ਜੀ ਵਲੋਂ ਪੈਸੇ ਦੀ ਮੰਗ ਕੀਤੀ ਜਾਵੇ, ਉਸ ਦੀ ਗੁਪਤ ਤਰੀਕੇ ਨਾਲ ਵੀਡਿਓ ਬਣਾ ਕੇ ਉਚ ਅਧਿਕਾਰੀਆਂ ਦੀ ਜਾਣਕਾਰੀ ਵਿਚ ਲਿਆਉਂਦੀ ਜਾਵੇ। ਮੈਂ ਇਕ ਜਿੰਮੇਵਾਰ ਨਾਗਰਿਕ ਹੋਣ ਕਰਕੇ ਉਹੀ ਕੰਮ ਕੀਤਾ ਜੋ ਮੇਰਾ ਫਰਜ ਬਣਦਾ ਸੀ ਪਰ ਅੱਜ ਤੱਕ ਉਹ ਕਲਰਕ ਉਥੇ ਦਾ ਉਥੇ ਹੀ ਤੈਨਾਤ ਹੈ, ਉਸ ਵਿਰੁਧ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਉਂਦੀ ਗਈ। 

ਇਹ ਸਾਰੇ ਮਾਮਲ ਦੀ ਮੈਂ ਹਰ ਇਕ ਉਚ ਅਧਿਕਾਰੀ ਤੱਕ ਪੁੰਹਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਅਧਿਕਾਰੀਆਂ ਤੱਕ ਪੁੰਹਚ ਤਾਂ ਹੋ ਸਕੀ ਪਰ ਕਲਰਕ ਵਿਰੁਧ ਕੋਈ ਵੀ ਕਾਰਵਾਈ ਨਹੀਂ ਹੋਈ। ਇਸੇ ਪ੍ਰਕਾਰ ਸਤਨਾਮ ਸਿੰਘ ਧਵਨ ਜੋ ਕਿ ਕਮਰਸ਼ੀਅਲ ਗੱਡੀਆਂ ਦੀ ਸੇਲ ਪਰਚੈਸ ਅਤੇ ਬੀਮਾ ਅਡਵਾਇਸਰ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਹਾਂ ਅਤੇ ਮੇਰਾ ਅਕਸਰ ਆਰ.ਟੀ.ਏ ਦਫਤਰ ਵਿਚ ਆਉਣਾ ਜਾਣਾ ਲਗਾ ਰਹਿੰਦਾ ਹੈ। ਇਸ ਸੰਬਧ ਵਿਚ ਸਤਨਾਮ ਸਿੰਘ ਧਵਨ ਨੇ ਇਕ ਸ਼ਿਕਾਇਤ ਗੱਡੀ ਨੰਬਰ ਪੀਬੀ10 ਸੀਏ6774 ਬਾਰੇ ਖਾਣਾ ਡਵੀਜਨ ਨੰਬਰ 7 ਲੁਧਿਆਣਾ ਵਿਖੇ ਬੰਦ ਖੜੀ ਸੀ ਉਸ ਸਮੇਂ ਦੇ ਕਲਰਕ ਅਮਰਦੀਪ ਸਿੰਘ, ਉਸ ਸਮੇਂ ਦੇ ਸੈਕਸ਼ਨ ਅਫਸਰ ਅਤੇ ਇਕ ਸਰਵਿਸ ਪ੍ਰੋਵਾਇਡਰ ਨੇ ਆਪਸੀ ਮਿਲੀਭਗਤ ਨਾਲ ਉਕਤ ਗੱਡੀ ਦਾ ਬਿਨਾਂ ਕੋਈ ਟੈਕਸ ਭਰੇ ਹੀ ਟੈਕਸ ਕਲੀਅਰ ਕੀਤਾ ਅਤੇ ਥਾਣੇ ਵਿਚ ਬੰਦ ਖੜੀ ਗੱਡੀ ਦਾ ਫਿਟਨੈਂਸ ਦੀ ਕਲੀਅਰ ਦਿੱਤੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਸਟੇਟ ਟਰਾਂਸਪੋਰਟ ਕਮਿਸ਼ਨਰ ਵਿਚ ਵਿਭਾਗ ਪੰਜਾਬ ਅਤੇ ਚੀਫ ਡਾਇਰੈਕਟਰ ਵਿਜੀਲੈਂਸ ਵਲੋਂ ਅਨੇਕਾਂ ਹੀ ਪੱਤਰ ਆਪਣੇ ਰੋਜ਼ ਦੇ ਦਫਤਰ ਅਤੇ ਆਰਟੀਏ ਲੁਧਿਆਣਾ ਨੂੰ ਇਸ ਸੰਬੰਧ ਵਿਚ ਤਫਤੀਸ਼ ਲਈ ਕਿਹਾ ਗਿਆ ਸ਼ਿਕਾਇਤ ਦੇ ਨਾਲ ਸਬੂਤ ਵੀ ਨੱਥੀ ਸਨ ਪਰ ਇਹਨਾਂ ਦੀ ਉਚ ਅਧਿਕਾਰੀਆਂ ਨਾਲ ਮਿਲੀਭਗਤ ਅਤੇ ਰਾਜਨੀਤਿਕ ਪੁੰਹਚ ਹੋਣ ਕਾਰਨ ਕਿਸੇ ਵੀ ਪੜਤਾਲ ਏਜੰਸੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 

ਜਦੋਂ ਵੀ ਕੋਈ ਆਮ ਵਿਅਕਤੀ ਇਹਨਾਂ ਮੁਲਾਜਮਾ ਵਲੋਂ ਕੀਤੇ ਗਲਤ ਕੰਮਾਂ ਦੇ ਖਿਲਾਫ ਸ਼ਿਕਾਇਤ ਕਰਦਾ ਹੈ ਤਾਂ ਇਹ ਆਪਣੇ ਨਿਜੀ ਕਰਿੰਦਿਆਂ ਅਤੇ ਏਜੰਟਾ ਰਾਹੀਂ ਜਾਨੋ ਮਾਰਨ ਦੀਆਂ ਧਮਕੀਆਂ ਅਤੇ ਝੂਠੇ ਪੁਲਿਸ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਜਾਂਦੇ ਹਨ ਇਸੇ ਤਰਾਂ ਉਕਤ ਕਲਰਕ ਅਮਰਦੀਪ ਸਿੰਘ ਵਲੋਂ ਸਾਲ 2018 ਅਤੇ 2019 ਵਿਚ ਅਨੇਕਾਂ ਹੀ ਕਮਰਸ਼ੀਅਲ ਟੈਕਸੀਆਂ ਨੂੰ ਬੈਕਲਾਗ ਐਂਟਰੀਆਂ ਦੇ ਜਰੀਏ ਬਿਨਾਂ ਟੈਕਸ ਭਰਵਾਏ ਵਾਹਨ 4 ਦੇ ਸਿਸਟਮ ਵਿਚ ਪ੍ਰਾਇਵੇਟ ਕਰ ਦਿਤਾ ਗਿਆ ਜਿਸ ਨਾਲ ਸਰਕਾਰ ਦੇ ਖਜਾਨੇ ਨੂੰ ਇਸ ਘੋਟਾਲੇ ਰਾਹੀ ਕਰੋੜਾਂ ਦਾ ਚੂਨਾ ਲਗਾਇਆ ਗਿਆ। ਇਥੇ ਹੀ ਬੱਸ ਨਹੀਂ ਹੁੰਦੀ ਉਕਤ ਕਲਰਕ ਅਮਰਦੀਪ ਸਿੰਘ ਵਲੋਂ ਸਾਲ 2017 ਵਿਚ ਇਕ ਟਰਾਂਸਪੋਰਟ ਸੁਸਾਇਟੀ ਦੇ ਮੁਲਾਜਮ ਨਾਲ ਮਿਲੀਭੁਗਤ ਕਰਕੇ ਵਹੀਕਲਾਂ ਦੇ ਚਾਲਾਨਾਂ ਦੇ ਬੰਡਲ ਵੀ ਗਾਇਬ ਕੀਤੇ ਗਏ ਜਿਸ ਵਿਚ ਕਰੀਬ 500ਤੋਂ600 ਚਾਲਾਨ ਸ਼ਾਮਲ ਸਨ ਜਿਹਨਾਂ ਦਾ ਜੁਰਮਾਨਾ ਲੱਖਾਂ ਦੇ ਹਿਸਾਬ ਨਾਲ ਬਣਦਾ ਹੈ ਪਰ ਉਕਤ ਕਲਰਕ ਵਲੋ ਉਕਤ ਚਾਲਾਨਾ ਨੂੰ ਬਾਹਰੋਂ ਬਾਹਰ ਹੀ ਭੁਗਤਾ ਦਿਤਾ ਗਿਆ ਜਿਸ ਕਾਰਨ ਸਰਕਾਰੀ ਖਜਾਨੇ ਵਿਚ ਇਕ ਵੀ ਪੈਸਾ ਨਹੀਂ ਪਹੁੰਚੀਆਂ। ਸਾਨੂੰ ਇਹ ਜਾਪਦਾ ਹੈ ਕਿ ਉੱਚ ਅਧਿਕਾਰੀ ਅਤੇ ਕਰਮਚਾਰੀ ਸਾਰੇ ਮਿਲੇ ਹੋਏ ਹਨ। ਇਸ ਦਫਤਰ ਵਿਚ ਭ੍ਰਿਸ਼ਟਾਚਾਰ ਦਾ ਰੱਜ ਕੇ ਬੋਲਬਾਲਾ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਭ੍ਰਿਸਟਾਚਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨੋਕਰੀ ਤੋਂ ਬਰਖ਼ਾਸਤ ਕੀਤਾ ਜਾਵੇ 

ਇਸੇ ਕਾਨਫਰੈਂਸ ਤੋਂ ਠੀਕ ਪਹਿਲਾ ਇਕ ਜਰਨੈਲ ਸਿੰਘ ਨਾਮਕ ਵਿਅਕਤੀ ਨੇ ਸਰਕਟ ਹਾਊਸ ਦੇ ਬਾਹਰ ਆਕੇ ਮੀਡਿਆ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿਤੀ ਅਤੇ ਕਾਨਫਰੈਂਸ ਕਰਵਾ ਰਹੇ ਇਕ ਵਿਅਕਤੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੇ ਬਲੈਕਮੇਲਿੰਗ ਦੇ ਆਰੋਪ ਲਾਗਏ ਜਦੋ ਉਸਨੂੰ ਮੀਡਿਆ ਨੇ ਪੁਛਿਆ ਤਾਂ ਉਸਨੇ ਦੱਸਿਆ ਕਿ ਉਹ ਵੀ ਕਿਸੇ ਸਮੇਂ ਡੀਟੀਓ ਆਫ਼ਿਸ ਵਿਚ ਪ੍ਰਾਈਵੇਟ ਤੋਰ ਤੇ ਕੰਮ ਕਰਦਾ ਸੀ ਅਤੇ ਇਸ ਸਤਨਾਮ ਸਿੰਘ ਨੇ ਮੇਰੀਆਂ ਝੂਠੀਆਂ ਸ਼ਿਕਾਇਤਾਂ ਕਰਕੇ ਨੌਕਰੀ ਤੋਂ ਕਢਵਾਇਆ ਸੀ ਇਸ ਲਈ ਮੈਂ ਅੱਜ ਇਸ ਦੀ ਜਾਣਕਾਰੀ ਮੀਡੀਆ ਨੂੰ ਦੇਣ ਆਇਆ ਹਾਂ ਕਿ ਇਹ ਇਕ ਬਲੈਕਮੇਲਰ ਹੈ ਆਓ ਸੁਣੀਏ ਕਿ ਕਿਹਾ ਇਸ ਨੌਜਵਾਨ ਨੇ

No comments:

Post a Comment