Wednesday, December 07, 2022

तरसेम सिंह भिंडर ने एलआईटी के चेयरमैन का पदभार ग्रहण किया, लोगों की शिकायतों को दूर करने को प्राथमिकता देंगे, ਤਰਸੇਮ ਸਿੰਘ ਭਿੰਡਰ ਨੇਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁੱਦਾ

लुधियाना, दिसंबर(ਸੰਜੀਵ ਕੁਮਾਰ ਸ਼ਰਮਾ) आम आदमी पार्टी के वरिष्ठ नेता तरसेम सिंह भिंडर ने बुधवार को स्थानीय

निकाय मंत्री डॉ. इंद्रबीर सिंह निज्जर और बिजली मंत्री हरभजन सिंह ईटीओ की उपस्थिति में लुधियाना इंप्रूवमेंट ट्रस्ट (एलआईटी) के चेयरमैन का पदभार संभाला। कार्यभार संभालने के बाद भिंडर ने पंजाब के मुख्यमंत्री भगवंत मान और आम आदमी पार्टी के नेतृत्व को धन्यवाद दिया। भिंडर ने कहा कि वह पूरी लगन और प्रतिबद्धता के साथ अपने कर्तव्य का निर्वहन करेंगे और लुधियाना के लोगों के लिए एक पारदर्शी, जवाबदेह और उत्तरदायी प्रशासन सुनिश्चित किया जाएगा। उन्होंने कहा कि आम लोगों की सुविधा के लिए भरसक प्रयास किए जाएंगे और उनकी शिकायतों के निवारण को प्राथमिकता दी जाएगी। उन्होंने कहा कि लुधियाना में लोगों को विश्व स्तरीय बुनियादी ढांचा मुहैया कराने में कोई कसर नहीं छोड़ी जाएगी। अध्यक्ष ने स्पष्ट रूप से कहा कि लोगों को सेवाएं प्रदान करने में भ्रष्टाचार और
अक्षमता को किसी भी कीमत पर बख्शा नहीं जाएगा। उन्होंने कहा कि भ्रष्टाचार में लिप्त लोगों के खिलाफ सख्त कार्रवाई की जाएगी। कैबिनेट मंत्रियों ने भरोसा जताया कि तरसेम सिंह भिंडर लोगों को प्रभावी सेवाएं देंगे और लुधियाना शहर के विकास को नई ऊंचाइयों पर ले जाएंगे। इस अवसर पर उपस्थित प्रमुख लोगों में विधायक दलजीत सिंह ग्रेवाल, अशोक पराशर पप्पी, मदन लाल बग्गा, कुलवंत सिंह सिद्धू, गुरप्रीत बस्सी गोगी, मार्कफेड के अध्यक्ष अमनदीप सिंह मोही, पंजाब राज्य सहकारी कृषि विकास बैंक के अध्यक्ष सुरेश गोयल और अन्य शामिल थे।

ਲੁਧਿਆਣਾ, 7 ਦਸੰਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਭਿੰਡਰ ਵਲੋਂਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਹਾਜ਼ਰੀ ਵਿੱਚ ਆਪਣਾ ਅਹੁੱਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਬਾਅਦ ਭਿੰਡਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਭਿੰਡਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੁਧਿਆਣਾ ਦੇ ਲੋਕਾਂ ਲਈ ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਖ਼ਤ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੇਅਰਮੈਨ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਬਦਲੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਵਿਅਕਤੀਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ। ਕੈਬਨਿਟ ਮੰਤਰੀਆਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਤਰਸੇਮ ਸਿੰਘ ਭਿੰਡਰ ਲੋਕਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ 'ਤੇ ਲੈਕੇ ਜਾਣਗੇ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਬੱਸੀ ਗੋਗੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

No comments:

Post a Comment