Breaking News

Suspend AIG ਆਸ਼ੀਸ਼ ਕਪੂਰ ਦਾ ਮਹਿਲਾ ਨੂੰ ਥੱਪੜ ਮਾਰਦੇ ਦਾ Video Viral

ਮੁਅੱਤਲ AIG Ashish Kapoor ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਮਹਿਲਾ ਨੂੰ ਥੱਪੜ ਮਾਰਦੇ ਨਜ਼ਰ ਆ ਰਹੇਂ ਹਨ। ਇਸ ਵੀਡੀਓ ਨੂੰ High Court 'ਚ ਸਬੂਤ ਵੱਜੋਂ ਪੇਸ਼ ਕੀਤਾ ਗਿਆ ਸੀ। ਵੀਡੀਓ ਸਾਲ 2018 ਦੀ ਦੱਸੀ ਜਾ ਰਹੀ ਹੈ। ਆਸ਼ੀਸ਼ ਕਪੂਰ ਵੱਲੋਂ ਜ਼ੀਰਕਪੁਰ ਥਾਣੇ 'ਚ ਮਹਿਲਾ ਨੂੰ ਮਾਰਿਆ ਗਿਆ ਸੀ ਥੱਪੜ। ਵੀਡੀਓ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਦਰਅਸਲ ਅਸ਼ੀਸ਼ ਕਪੂਰ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਗਾਈ ਸੀ ਪਰ ਉਨ੍ਹਾਂ ਨੂੰ ਕੋਰਟ ਨੇ ਰਾਹਤ ਨਹੀਂ ਦਿੱਤੀ । ਕਪੂਰ 'ਤੇ ਮਹਿਲਾ ਤੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਸਨ। 2018 'ਚ Vigilance 'ਚ AIG ਦੇ ਅਹੁਦੇ 'ਤੇ ਸਨ ਆਸ਼ੀਸ਼ ਕਪੂਰ। ਸਸਪੈਂਡ AIG ਅਸ਼ੀਸ਼ ਕਪੂਰ ਨੂੰ ਇੱਕ ਔਰਤ ਦੇ ਵੱਲੋਂ ਇੱਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਦੇ ਮਾਮਲੇ ਵਿੱਚ ਪਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ । 
ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੀੜਤ ਔਰਤ ਦੇ ਵਕੀਲ ਦੇ ਵੱਲੋਂ ਜੱਜ ਨੂੰ ਇੱਕ ਵੀਡੀਓ ਦਿਖਾਈ ਗਈ ਹੈ। ਇਸ ਵੀਡੀਓ ਦੇ ਵਿੱਚ ਅਸ਼ੀਸ਼ ਕਪੂਰ ਇਸ ਔਰਤ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ।

No comments