ਹੋਸ਼ਿਆਪੁਰ ਵਿੱਚ ਹੋਇਆ ਵੱਖ ਵੱਖ ਚੋਰੀ ਅਤੇ ਲੁੱਟ ਦੀਆ ਦੋ ਵਾਰਦਾਤਾਂ, ਪੁਲਿਸ ਕਰ ਰਹੀ ਦੋਸ਼ੀਆਂ ਦੀ ਭਾਲ
II News : ਮਾਹਿਲਪੁਰ ਮਾਹਿਲਪੁਰ ਸ਼ਹਿਰ ਦੇ ਮੁੱਖ਼ ਚੌਂਕ ਵਿਚ ਜਿੱਥੇ ਪੁਲਸ ਦਾ ਨਾਕਾ ਹਰ ਵੇਲੇ ਮੁਸਤੈਦ ਰਹਿੰਦਾ ਹੈ ਵਿਖ਼ੇ ਸਥਿਤ ਹਰਸ਼ ਮਨੀ ਚੇਂਜਰ ਦੀ ਦੁਕਾਨ 'ਤੇ ਆਏ ਤਿੰਨ ਪ੍ਰਵਾਸੀ ਮਜ਼ਦੂਰ ਨੌਜਵਾਨ ਜਿਨ੍ਹਾਂ ਵਿਚ ਇੱਕ ਬੱਚਾ ਵੀ ਸੀ ਦੁਕਾਨ ਤੋਂ ਢਾਈ ਲੱਖ਼ ਰੁਪਏ ਤੋਂ ਵੱਧ ਦੀ ਨਗਦੀ ਅਤੇ ਢਾਈ ਲੱਖ਼ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਲੈ ਕੇ ਫ਼ਰਾਰ ਹੋ ਗਏ | ਮੁੱਖ਼ ਚੌਂਕ ਵਿਚ ਸਥਿਤ ਇਸ ਦੁਕਾਨ ਤੋਂ ਮਾਹਿਲਪੁਰ ਪੁਲਸ ਦਾ ਨਾਕਾ ਮਹਿਜ 20 ਫ਼ੁੱਟ ਦੀ ਦੂਰੀ 'ਤੇ ਹੈ | ਦੁਕਾਨ ਮਾਲਕ ਨਰੇਸ਼ ਕੁਮਾਰ ਲਵਲੀ ਪੁੱਤਰ ਲਾਲਾ ਰਾਮ ਜੀ ਦਾਸ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਦੋ ਵਿਅਕਤੀ ਜੋ ਆਪਣੇ ਆਪ ਨੂੰ ਗੋਲ ਗੱਪੇ ਵੇਚਣ ਵਾਲੇ ਦੱਸ ਰਹੇ ਸਨ ਅਤੇ ਗ੍ਰਾਹਕ ਵਲੋਂ ਮਿਲਿਆ ਇੱਕ ਵਿਦੇਸ਼ੀ ਕਰੰਸੀ ਦਾ ਨੋਟ ਬਦਲਣ ਲਈ ਆਏ | ਉਸ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਗੱਲਾ ਕਰ ਰਿਹਾ ਸੀ ਤਾਂ ਪਿਛਲੇ ਪਾਸੇ ਖ਼ੜਾ ਇੱਕ ਬੱਚਾ ਜਿਸ ਨੇ ਹੱਥ 'ਤੇ ਲਿਫ਼ਾਫਾ ਚਾੜ੍ਹਿਆ ਹੋਇਆ ਸੀ ਉਸ ਦੀ ਢਾਈ ਲੱਖ਼ ਦੀ ਭਾਰਤੀ ਅਤੇ ਢਾਈ ਲੱਖ਼ ਤੋਂ ਵੱਧ ਦੀ ਵਿਦੇਸ਼ ਕਰੰਸੀ ਲੈ ਕੇ ਫ਼ਰਾਰ ਹੋ ਗਏ | ਮਾਹਿਲਪੁਰ ਪੁਲਸ ਸ਼ਹਿਰ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਕਰ ਰਹੀ ਹੈ |
No comments