ਵਾਰਡ ਨੰਬਰ 13 ਅਧੀਨ ਪ੍ਰੇਮ ਵਿਹਾਰ 'ਚ 60 ਲੱਖ ਦੇ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ, ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ ਉਦਘਾਟਨ

- ਵਿਕਾਸ ਰਾਹੀਂ  ਬਦਲੀ ਜਾਵੇਗੀ ਹਲਕਾ ਪੂਰਬੀ ਦੀ ਨੁਹਾਰ - ਵਿਧਾਇਕ ਗਰੇਵਾਲ 

ਲੁਧਿਆਣਾ:15 ਦਸੰਬਰ -  ਹਲਕਾ ਪੂਰਬੀ ਦੇ ਵਾਰਡ ਨੰਬਰ 13 ਅਧੀਨ ਮੁਹੱਲਾ ਪ੍ਰੇਮ ਵਿਹਾਰ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇੰਟਰਲਾਕ ਟਾਈਲਾਂ ਵਾਲੀਆਂ ਗਲੀਆਂ ਦਾ ਉਦਘਾਟਨ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲ਼ਾ ਵੱਲੋਂ ਕੀਤਾ ਗਿਆ । ਇਸ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਲਕਾ ਪੂਰਬੀ ਨੁੰ ਵਿਕਾਸ ਪੱਖੋਂ ਕਾਫ਼ੀ ਪਛਾੜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਹਲਕੇ ਅੰਦਰ ਵਿਕਾਸ ਦੇ ਦਾਅਵੇ ਤਾਂ ਬਹੁਤ ਕੀਤੇ ਪਰ ਹਾਲਾਤ ਦੇਖਕੇ ਇਹ ਦਾਅਵੇ ਸਾਫ਼ ਤੌਰ ਤੇ ਖੋਖਲੇ ਨਜ਼ਰ ਆ ਰਹੇ ਹਨ । ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੌ ਵਿਕਾਸ ਦੇ ਵਾਅਦੇ ਕੀਤੇ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਿਆਂ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ  ਜ਼ਮੀਨੀ ਪੱਧਰ 'ਤੇ ਵਿਕਾਸ ਕਰਵਾ ਕੇ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਸੁਰਜੀਤ ਸਿੰਘ ਠੇਕੇਦਾਰ, ਪ੍ਰਿੰਸੀਪਲ ਇੰਦਰਜੀਤ ਕੌਰ, ਲੱਖਵਿੰਦਰ ਗਿੱਲ, ਗੁਰਨਾਮ ਰੰਧਾਵਾ, ਪ੍ਰਵੀਨ ਸ਼ਰਮਾ, ਅਵਤਾਰ ਦਿਓਲ, ਮੱਖਣ ਸਿੰਘ, ਕ੍ਰਿਸ਼ਨ ਸ਼ਰਮਾ, ਵਿੱਕੀ ਵਰਮਾ, ਰਾਜ ਗਰੇਵਾਲ, ਬਾਰੂ ਗਰੇਵਾਲ, ਮੋਹਿਤ ਸ਼ਰਮਾ, ਗੁਰਸ਼ਰਨ ਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ ।

No comments