Breaking News

ਲੁੱਟਾਂ ਖੋਹਾ ਕਰਨ ਵਾਲੇ ਗੈਂਗ ਦੇ ਦੋ ਲੁਟੇਰੇ ਗ੍ਰਿਫਤਾਰ, ਪੁਲਿਸ ਵਲੋਂ ਪੁੱਛਗਿੱਛ ਜਾਰੀ

ਸ: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਕਮਿਸ਼ਨਰ ਪੁਲਿਸ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ

ਪੁਲਿਸ ਲੁਧਿਆਣਾ ਵੱਲੋਂ ਲੁੱਟਾਂ- ਖੋਹਾ ਦੀਆਂ ਵਾਰਦਾਤਾਂ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਡੀ.ਸੀ.ਪੀ ਇੰਨਵੈਸਟੀਗੇਸਨ, ਰੁਪਿੰਦਰ ਕੌਰ ਸਰਾਂ ਏ.ਡੀ.ਸੀ.ਪੀ. ਜੋਨ-1 ਕਮ ਇੰਨਵੈਸਟੀਗੇਸਨ, ਏ.ਸੀ.ਪੀ. ਉੱਤਰੀ ਮਨਿੰਦਰ ਬੇਦੀ PPS ਅਤੇ ਇੰਸਪੈਕਟਰ ਗੁਰਮੁੱਖ ਸਿੰਘ ਮੁੱਖ ਅਫਸਰ ਥਾਣਾ ਜੋਧੇਵਾਲ ਲੁਧਿਆਣਾ ਦੀ ਟੀਮ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਵੱਖ-ਵੱਖ ਇਲਾਕਿਆ ਵਿੱਚ ਖੋਹ ਕੀਤੇ 50 ਮੋਬਾਇਲ, ਇੱਕ ਮੋਟਰ ਸਾਈਕਲ, ਇੱਕ ਦਾਤਰ, ਇੱਕ ਕੜਾ ਚਾਂਦੀ, ਇੱਕ ਪਰਸ ਜਿਸ ਵਿੱਚੋ 1800/ਰੁਪੈ, ਇੱਕ ਲਾਇਟਰ ਪਿਸਟਲ ਸਮੇਤ 2 ਦੋਸ਼ੀ ਕਾਬੂ ਕੀਤੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11-12-2022 ਨੂੰ ਮੁਖਬਰ ਦੇ ਅਧਾਰ ਪਰ ਰਿਤਿਕ ਮਿਸ਼ਰਾ ਉਰਫ ਰਿਤਿਕ ਪੁੱਤਰ ਸੁਸ਼ੀਲ ਮਿਸ਼ਰਾ ਵਾਸੀ ਗਾਉ ਬਾਲਪੁਰ ਥਾਣਾ ਕੋਤਵਾਲੀ ਜਿਲਾ ਗੌਡਾ ਯੂ.ਪੀ. ਹਾਲ ਵਾਸੀ ਪਿੰਡ ਚੌਤਾਂ ਲੁਧਿਆਣਾ ਹੁਣ ਹਾਲ ਵਾਸੀ ਕ੍ਰੀਬ 15 ਦਿਨ ਤੋਂ ਕਿਰਾਏਦਾਰ ਗਲੀ ਨੰਬਰ 2 ਮੁਹੱਲਾ ਗਰੇਵਾਲ ਕਾਲੋਨੀ ਨੇੜੇ ਸਬਜੀ ਮੰਡੀ ਨੂਰਵਾਲਾ ਰੋਡ ਥਾਣਾ ਜੋਧੇਵਾਲ ਲੁਧਿਆਣਾ ਅਤੇ ਜਸਵਿੰਦਰ ਸਿੰਘ ਉਰਫ ਬੰਟੀ ਪੁੱਤਰ ਰਾਜਪਾਲ ਸਿੰਘ ਵਾਸੀ ਗਲੀ ਨ ੰਬਰ ਮੁਹੱਲਾ ਦੇਸੂ ਕਾਲੋਨੀ ਮੇਹਰਬਾਨ ਲੁਧਿਆਣਾ ਲੁਧਿਆਣਾ ਦੇ ਬਰਖਿਲਾਫ ਮੁਕੱਦਮਾ ਨੰਬਰ 168 ਮਿਤੀ 11-12- 2022 ਅ/ਧ 379-
ਬੀ(2)/34/411 ਭ:ਦੰਡ ਥਾਣਾ ਜੋਧੇਵਾਲ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਜੋ ਦੋਸ਼ੀਆਨ ਉਕਤਾਨ ਨੂੰ ਮਿਤੀ 11-12-2022 ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਰਾਨੇ ਪੁੱਛਗਿੱਛ ਦੋਸ਼ੀਆਨ ਰਿਤਿਕ ਮਿਸ਼ਰਾ ਉਰਫ ਰਿਤਿਕ ਅਤੇ ਜਸਵਿੰਦਰ ਸਿੰਘ ਉਰਫ ਬੰਟੀ ਉਕਤ ਨੇ ਦੱਸਿਆ ਕਿ ਅਸੀ ਕੁੱਝ ਮੋਬਾਇਲ ਦਰੇਸੀ ਏਰੀਆ ਸੇਖੇਵਾਲ ਰੋਡ ਨੇੜੇ ਪੁਲੀ, ਸਲੇਮ ਟਾਬਰੀ ਏਰੀਆ, ਟਿੱਬਾ ਏਰੀਆ, ਮੇਹਰਬਾਨ ਏਰੀਆ, ਰਾਹੋ ਰੋਡ, ਕਾਲੀ ਸੜਕ, ਕੈਲਾਸ ਨਗਰ ਰੋਡ ਅਤੇ ਬਹਾਦੁਰ ਕੇ ਰੋਡ ਰਾਹਗੀਰਾਂ ਪਾਸੋ ਦਾਤਰ ਦੀ ਨੋਕ ਅਤੇ ਲਾਇਟਰ ਪਿਸਟਲ ਦਿਖਾ ਕੇ ਡਰਾ-ਧਮਕਾ ਕੇ ਖੋਹ ਕੀਤੇ ਸਨ।

No comments