ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਭਰ ਚ ਪੁਲਿਸ ਵਲੋਂ ਵਿਸੇ਼ਸ਼ ਚੈਕਿੰਗ ਅਭਿਆਨ ਚਲਾਇਆ
ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਭਰ ਚ ਪੁਲਿਸ ਵਲੋਂ ਵਿਸੇ਼ਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਹੁਸਿ਼ਆਰਪੁਰ ਜਿ਼ਲ੍ਹੇ ਚ ਵੀ ਵੱਖ ਵੱਖ ਥਾਈਂ ਸਖਤ ਨਾਕਾਬੰਦੀ ਕਰਕੇ ਪੁਲਿਸ ਵਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਆਉਣ ਜਾਣ ਵਾਲੇ ਵਿਅਕਤੀਆਂ ਦੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ।ਹੁਸਿ਼ਆਰਪੁਰ ਚ ਨਾਕਿਆਂ ਦੀ ਚੈਕਿੰਗ ਲਈ ਵਿਸੇ਼ਸ਼ ਤੌਰ ਤੇ ਆਈ ਜੀ ਜਲੰਧਰ ਰੇਂਜ ਜੀ ਐਸ ਸੰਧੂ ਪਹੁੰਚੇ ਤੇ ਉਨ੍ਹਾਂ ਨਾਲ ਜਿ਼ਲ੍ਹਾ ਪੁਲਿਸ ਮੁਖੀ ਹੁਸਿ਼ਆਰਪੁਰ ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਆਈ ਜੀ ਜੀ ਐਸ ਸੰਧੂ ਨੇ ਕਿਹਾ ਕਿ ਅਪਰਾਧ ਤੇ ਠੱਲ੍ਹ ਪਾਉਣ ਲਈ ਪੁਲਿਸ ਵਲੋਂ ਇਹ ਵਿਸੇ਼ਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਸਖਤੀ ਨਾਲ ਪੁਛਗਿਛ ਕੀਤੀ ਜਾ ਸਕੇ ਤੇ ਕਿਸੇ ਵੀ ਅਪਰਾਧਿਕ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਹੁਸਿ਼ਆਰਪੁਰ ਕਰੀਬ 700 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ ਜੋ ਹੁਸਿ਼ਆਰਪੁਰ ਦੇ ਰੇਲਵੇ ਸਟੇਸ਼ਨਾਂ ਅਤੇ ਬਸ ਸਟੈਂਡਾਂ ਤੋਂ ਇਲਾਵਾ ਹੋਰ ਵੀ ਜਨਤਕ ਥਾਵਾਂ ਤੇ ਪੂਰੀ ਸਖਤਾਈ ਨਾਲ ਚੈਕਿੰਗ ਕਰ ਰਹੇ ਹਨ। ਆਈ ਜੀ ਜੀ ਐਸ ਸੰਧੂ ਨੇ ਦੱਸਿਆ ਕਿ ਪੁਲਿਸ ਵਲੋਂ ਆਉਣ ਵਾਲੇ ਸਮੇਂ ਚ ਵੀ ਇਹ ਚੈਕਿੰਗ ਅਭਿਆਨ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਤੇ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
No comments