Breaking News

ਨੈਸ਼ਨਲ ਬੈਂਕ ਵਿਚ ਅਣਪਛਾਤੇ ਚੋਰਾਂ ਨੇ ਬੈਂਕ ਦੀ ਪਿਛਲੀ ਕੰਧ ਪਾੜ ਕੇ ਚੋਰੀ ਦੀ ਕੋਸ਼ਿਸ਼


ਹੁਸ਼ਿਆਰਪੁਰ 27 ਦਸੰਬਰ (ਦੀਪਕ ਅਗਨੀਹੋਤਰੀ)-ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਕਸਬਾ ਪਾਲਦੀ ਵਿਖੇ ਸਥਿਤ ਪੰਜਾਬ
ਨੈਸ਼ਨਲ ਬੈਂਕ ਵਿਚ ਅਣਪਛਾਤੇ ਚੋਰਾਂ ਨੇ ਬੈਂਕ ਦੀ ਪਿਛਲੀ ਕੰਧ ਪਾੜ ਕੇ ਅੰਦਰ ਦਾਖਲ ਹੋ ਕੇ ਫਰੋਲਾ ਫਰਾਲੀ ਕਰਕੇ ਬੈਂਕ ਵਿਚੋਂ ਚੋਰੀ ਦੀ ਕੋਸ਼ਿਸ਼ ਕੀਤੀ ਪਰੰਤੂ ਬਾਹਰ ਲੰਘੀ ਕਿਸੇ ਗੱਡੀ ਦਾ ਸਾਇਰਨ ਵੱਜਣ ਕਾਰਨ ਚੋਰ ਪਿਛਲੇ ਪਾਸੇ ਦੀ ਫਰਾਰ ਹੋ ਗਏ। ਇਹ ਘਟਨਾ ਤੜਕੇ ਦੋ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਬੈਂਕ ਲੁੱਟਣ ਦੀ ਘਟਨਾ ਦਾ ਸਵੇਰੇ ਪਤਾ ਲੱਗਾ ਜਦੋ ਮਹਿਲਾ ਸਫਾਈ ਕਰਮਚਾਰੀ ਨੇ ਸਵੇਰੇ 9 ਵਜੇ ਬੈਂਕ ਖੋਲਿਆ। ਬੈਂਕ ਮੈਨੇਜਰ ਅਤੇ ਬਾਕੀ ਕਰਮਚਾਰੀ ਮੌਕੇ ਤੇ ਪਹੁੰਚੇ। ਮਾਹਿਲਪੁਰ ਥਾਣਾ ਅਧੀਨ ਪੈਂਦੀ ਚੌਕੀ ਦੇ ਇੰਚਾਰਜ ਥਾਣੇਦਾਰ ਬਲਜਿੰਦਰ ਸਿੰਘ ਵੀ ਮੌਕੇ ਤੇ ਪਹੁੰਚ ਗਏ। ਬੈਂਕ ਵੀ ਰੋਜਾਨਾ 20 ਤੋਂ 25 ਲੱਖ ਦਾ ਲੈਣ ਦੇਣ ਹੈ। ਸਾਰੇ ਕੈਸ਼ ਦਾ ਬਚਾਅ ਹੋ ਗਿਆ। ਮਾਹਿਲਪੁਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ।

No comments