ਲੁਧਿਆਣਾ ਪੁਲਿਸ ਨੇ ਲੁਟਾ ਖੋਹਾ ਕਰਨ ਵਾਲੇ ਦੋਸ਼ੀਆ ਨੂੰ ਕੀਤਾ ਕਾਬੂ

ਸ: ਮਨਦੀਪ ਸਿੰਘ ਸਿੱਧੂ, IPS, ਕਮਿਸਨਰ ਪੁਲਿਸ ਲੁਧਿਆਣਾ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲੁਧਿਆਣਾ ਸ਼ਹਿਰ ਵਿੱਚ ਕਰਾਇਮ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ ਦਿਨੀ ਚੋਰੀ ਦੀ ਮਿਤੀ 29-12-2022 ਨੂੰ ਮੁਕੱਦਮਾ ਨੰਬਰ 196 ਮਿਤੀ 29-12-2022 ਅ/ਧ 457,380 ਭਾ: ਦੰਡ ਥਾਣਾ ਡਵੀਜਨ ਨੰਬਰ-3 ਲੁਧਿ: ਦਿਵਾਸੂ ਮਹਲੋਹਤਰਾ ਵਾਸੀ ਨਿੰਮ ਵਾਲੋ ਚੌਕ ਲੁਧਿਆਣਾ ਨਾਲ ਹੋਈ ਵਾਰਦਾਤ ਦੌਰਾਨ 57 ਲੱਖ, 40 ਹਜਾਰ ਰੁਪਏ ਕਾਰ ਦੇ ਸ਼ੀਸੇ ਤੌੜ ਕੇ ਲੈ ਗਏ ਸਨ। ਜਿਸ ਸਬੰਧੀ ਇੱਕ ਸਪੈਸਲ ਟੀਮ ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਸ੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਮਿਸ. ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਅਤੇ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਸ਼੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐਸ ਜੀ ਦੀ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋ ਕੀਤੇ ਗਏ ਟੈਕਨੀਕਲ ਅਤੇ ਹੋਰ ਕੀਤੇ ਲੋੜੀਦੇ ਉਪਰਾਲਿਆਂ ਅਧੀਨ ਦੇ ਦੋਸ਼ੀਆਂ ਤੱਕ ਪਹੁੰਚ ਕਰਦਿਆ ਹੋਇਆ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਸ਼੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐਸ, ਮੁੱਖ ਅਫਸਰ ਥਾਣਾ ਡਵੀ ਨੇ 3 ਲੁਧਿ: ਥਾਣੇਦਾਰ ਗਗਨਦੀਪ ਸਿੰਘ ਅਤੇ ਸੀ.ਆਈ.ਏ-3 ਦੀ ਟੀਮ ਨੂੰ ਦਿੱਲੀ ਭੇਜਿਆ ਗਿਆ, ਜਿਹਨਾਂ ਵੱਲੋ ਇਹ ਵਾਰਦਾਤ ਨੂੰ ਇੰਜਾਮ ਦੇਣ ਵਾਲੇ ਗਰੋਹ ਠੱਕ ਠੱਕ ਗੈਂਗ ਦੇ 1 ਮੈਬਰ ਮੁਰਗਨ ਪੁੱਤਰ ਆਰ ਉਦਮ ਵਾਸੀ ਇੰਦਰਾ ਕਲੋਨੀ ਮਦਰਈ, ਤਮਿਲਨਾਡੂ ਨੂੰ ਦਿੱਲੀ ਤੋਂ ਲੁਧਿਆਣਾ ਪੁਲਿਸ ਵੱਲੋ ਗ੍ਰਿਫਤਾਰ ਕੀਤਾ।

ਇਸ ਠੀਕ ਠਾਕ ਗੈਂਗ ਦੇ ਬਾਕੀ ਮੈਂਬਰਾਂ ਬਾਰੇ ਇਤਲਾਹ ਮਿਲਣ ਪਰ ਸੀ.ਆਈ.ਏ-1, ਦੀ ਟੀਮ ਨੂੰ ਫਿਰੋਜਪੁਰ ਭੇਜਿਆ ਗਿਆ, ਜਿੱਥੇ ਸਫਲਤਾ ਨਾ ਮਿਲ ਪਰ ਟੀਮ ਵੱਲੋ ਇਸ ਗਰੋਗ ਦੇ ਬਾਕੀ ਤਿੰਨ ਮੈਂਬਰਾਂ ਪ੍ਰਕਾਸ਼ ਪੁੱਤਰ ਦਿਨੇਸ਼ ਵਾਸੀ ਮਕਾਨ ਨੰਬਰ 229, ਬਸਤੀ ਮਦਨਗਿਰੀ, ਥਾਣਾ ਦਚਨਪੁਰੀ, ਉਮਰ 36 ਸਾਲ, ਸੁਰੇਸ਼ ਪੁੱਤਰ ਗੰਗਾ ਰਾਮ ਵਾਸੀ ਮਦਨਗਿਰੀ, ਥਾਣਾ ਮਦਨਗਿਰੀ, ਉੱਤਰ ਪ੍ਰਦੇਸ਼, ਉਮਰ 45 ਸਾਲ, ਸੁਰੇਸ਼ ਪੁੱਤਰ ਮਾਗ ਸ਼ਾਮੀ ਵਾਸ਼ੀ ਮਕਾਨ ਨੰਬਰ 217, ਨਵੀਂ ਦਿੱਲੀ, ਉਮਰ 45 ਸਾਲ ਲੋਹਈਆਂ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨਾ ਦੋਸ਼ੀਆਂ ਪਾਸੋ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਲੁਧਿਆਣਾ ਪੁਲਿਸ ਵੱਲੋਂ ਸਖਤ ਮਿਹਨਤ ਕਰਕੇ, ਤਕਨੀਕੀ ਢੰਗ ਨਾਲ ਵਾਰਦਾਤ ਤੋਂ ਕਰੀਬ 12 ਦਿਨਾਂ ਬਾਅਦ ਗ੍ਰਿਫਤਾਰ ਕਰਕੇ 46,50,000/- ਰੁਪਏ ਸਮੇਤ ਵਾਰਦਾਤ ਵਿਚ ਵਰਤੀ ਗਈ ਗੁਲੇਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।

1. ਮੁਰਗਨ ਪੁੱਤਰ ਆਰ ਉਦਮ ਵਾਸੀ ਇੰਦਰਾ ਕਲੋਨੀ ਮਦਰਈ, ਤਮਿਲਨਾਡੂ

2. ਪ੍ਰਕਾਸ਼ ਪੁੱਤਰ ਦਿਨੇਸ਼ ਵਾਸੀ ਮਕਾਨ ਨੰਬਰ 229, ਬਸਤੀ ਮਦਨਗਿਰੀ, ਥਾਣਾ ਦਚਨਪੁਰੀ, ਉਮਰ 36 ਸਾਲ। (ਗ੍ਰਿਫਤਾਰੀ ਲੋਹਈਆਂ)

3. ਸੁਰੇਸ਼ ਪੁੱਤਰ ਗੰਗਾ ਰਾਮ ਵਾਸੀ ਮਦਨਗਿਰੀ, ਥਾਣਾ ਮਦਨਗਿਰੀ, ਉੱਤਰ ਪ੍ਰਦੇਸ਼, ਉਮਰ 45 ਸਾਲ।(ਗ੍ਰਿਫਤਾਰੀ ਲੋਹਈਆਂ) 4. ਸੁਰੇਸ਼ ਪੁੱਤਰ ਮਾਗ ਸ਼ਾਮੀ ਵਾਸ਼ੀ ਮਕਾਨ ਨੰਬਰ 217, ਨਵੀਂ ਦਿੱਲੀ, ਉਮਰ 45 ਸਾਲ।(ਗ੍ਰਿਫਤਾਰੀ ਲੋਹਈਆਂ)

ਬ੍ਰਾਮਦਗੀ:- 46,50,000/- ਰੁਪਏ ਸਮੇਤ ਵਾਰਦਾਤ ਵਿਚ ਵਰਤੀ ਗਈ ਗੁਲੇਲ

No comments