ਲੁਧਿਆਣਾ ਵਿੱਚ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਧੰਦੇ ਖ਼ਿਲਾਫ਼ ਕਾਰਵਾਈ ਕਰਦਿਆਂ, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ
ਮੀਟਿੰਗ ਵਿਚ ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵੱਲੋਂ ਜ਼ੁਬਾਨੀ ਤੌਰ ਤੇ ਹਰ ਕਿਸਮ ਦਾ ਮਾੜਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ, ਸਮੂਹ ਗਜਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾਯਾਤ, ਇੰਚਾਰਜ ਯੂਨਿਟਾਂ ਅਤੇ ਇੰਚਾਰਜ ਚੌਕੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਕਿ ਜਿਹੜੇ ਕਰਮਚਾਰੀ ਚੰਗਾ ਕੰਮ ਕਰਨਗੇ ਉਹਨਾ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਜਿਹੜੇ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣਗੇ ਉਹਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਿਛਲੇ ਅਰਸੇ ਦੌਰਾਨ ਬਹੁਤ ਸਾਰੇ ਕਰਮਚਾਰੀਆਂ ਨੇ ਆਪਣੀ ਡਿਊਟੀ ਮਿਹਨਤ ਅਤੇ ਲਗਨ ਨਾਲ ਨਿਭਾ ਕੇ ਮਾੜੇ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ, ਉਹਨਾ ਅਫਸਰਾਨ/ਕਰਮਚਾਰੀਆ ਦੀ ਚੰਗੀ ਕਾਰਗੁਜਾਰੀ ਸਬੰਧੀ, ਹਸਲਾ ਅਫਜਾਈ ਲਈ ਡੀ.ਜੀ.ਪੀ. ਡਿਸਕ, ਨਗਦ ਇਨਾਮ ਅਤੇ ਪ੍ਰਸ਼ੰਸ ਪੁੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਕਰਮਚਾਰੀਆਂ ਵੱਲ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਅਤੇ ਲਾਪ੍ਰਵਾਹੀ ਕੀਤੀ ਹੈ ਉਹਨਾ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਕੋਚਰ ਮਾਰਕੀਟ ਅਤੇ ਬੱਸ ਸਟੈਂਡ ਦਾ ਏਰੀਆ ਸੀ.ਆਈ.ਏ -1, ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ 543 ਬਰਨਾਲਾ ਅਤੇ ਕੋਚਰ ਮਾਰਕੀਟ ਚੌਕੀ ਦੇ ਇੰਚਾਰਜ ਸਥ ਭੀਸਮ ਦੇਵ 1597 ਲੁਧਿਆਣਾ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਜਿਨ੍ਹਾਂ ਦੇ ਏਰੀਆ ਵਿਚ ਕਾਫੀ ਹੋਟਲ ਵਗੈਰਾ ਆਉਂਦੇ ਹਨ। ਇਹਨਾਂ ਹੋਟਲਾਂ ਵਿਚ ਜਿਸਮ ਫਰੋਸ਼ੀ ਦਾ ਧੰਦਾ ਚਲਦਾ ਹੋਣ ਬਾਰੇ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ। ਜਿਸ ਬਾਰੇ ਇਹਨਾਂ ਨੂੰ ਮੇਰੇ ਵੱਲ ਕਈ ਵਾਰ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਸੀ। ਪਰ ਇਹਨਾਂ ਇੰਚਾਰਜ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਨਾ ਵੱਲੋਂ ਆਪਣੇ ਸੀਨੀਅਰ ਅਫਸਰਾਨ ਦੇ ਹੁਕਮਾਂ ਦੀ ਪਾਲਣਾ ਨਾ ਕਰਕੇ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਅਤੇ ਲਾਪ੍ਰਵਾਹੀ ਦਾ ਸਬੂਤ ਦਿੱਤਾ ਹੈ। ਜਿਸ ਨਾਲ ਆਮ ਪਬਲਿਕ ਵਿਚ ਮਹਿਕਮਾਂ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵੱਲੋਂ ਇਹਨਾਂ ਕਰਮਚਾਰੀਆ ਨੂੰ ਵਾਰ-ਵਾਰ ਸਮਝਾਉਣ ਦੇ ਬਾਵਜੂਦ ਆਪਣੇ ਕੰਮ ਵਿਚ ਕੋਈ ਵੀ ਸੁਧਾਰ ਨਹੀਂ ਕੀਤਾ, ਜਿਸ ਕਰਕੇ ਚੌਕੀ ਕੋਚਰ ਮਾਰਕੀਟ ਦੇ ਏਰੀਆ ਵਿਚਲੇ ਹਟਲਾਂ ਵਿਚ ਜਿਸਮ ਫਿਰਸੀ ਦਾ ਧੰਦਾ ਚਲਦਾ ਹੋਣਾ ਪਾਇਆ
ਗਿਆ ਹੈ। ਜਿਸ ਕਰਕੇ ਇਹਨਾਂ ਕਰਮਚਾਰੀਆਂ ਵਿਰੁੱਧ ਸਖ਼ਤ ਮਹਿਕਮਾਨਾ ਕਾਰਵਾਈ ਕਰਦੇ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੰਬਰ 543 ਬਰਨਾਲਾ, ਇੰਚਾਰਜ ਸੀ.ਆਈ.ਏ-1 ਲੁਧਿਆਣਾ ਅਤੇ ਸਥ ਭੀਸ਼ਮ ਦੇਵ ਨੰਬਰ 1597 ਲੁਧਿਆਣਾ ਇੰਚਾਰਜ ਚੌਕੀ ਕੋਚਰ ਮਾਰਕੀਟ, ਲੁਧਿਆਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ, ਸ੍ਰੀਮਤੀ ਸੋਮਿਆਂ ਮਿਸਰਾਂ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ, ਪੁਲਿਸ, ਸ਼ਹਿਰੀ, ਲੁਧਿਆਣਾ ਨੂੰ ਵਿਭਾਗੀ ਪੜ੍ਹਤਾਲ । ਮਹੀਨੇ ਦੇ ਅੰਦਰ- ਅੰਦਰ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ।
No comments