Thursday, December 22, 2022

ਪੰਜਾਬ ਵਿੱਚ ਸਭ ਤੋਂ ਵੱਧ ਬੱਚਿਆਂ ਦੀ ਗਿਣਤੀ ਵਧਾਉਣ ਵਾਲੇ ਸਕੂਲ ਨੂੰ ਦਿੱਤਾ ਜਾਵੇਗਾ 25 ਲੱਖ ਰੁਪਏ ਦਾ ਇਨਾਮ:ਹਰਜੋਤ ਬੈਂਸ


ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੁਰਾ ਸਿੰਘ ਵਿੱਖੇ ਸਲਾਨਾ ਸਮਾਰੋਹ ਕਰਵਾਇਆ ਗਿਆ। ਜਿਸਦੇ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਦੇ ਵਿੱਚ ਪੁੱਜੇ। ਇਸ ਸਲਾਨਾ ਸਮਾਰੋਹ ਵਿੱਚ ਸਕੂਲ਼ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਬਣਿਆ ਰਹਿਆ। ਇਸ ਮੌਕੇ ਤੇ ਇਲਾਕੇ ਤੋਂ ਵੱਡੀ ਗਿਣਤੀ ਦੇ ਵਿੱਚ ਸਮਾਜਿਕ ਪਤਵੰਤੇ ਸੱਜਣਾਂ ਨੇ ਹਿਸਾ ਲਿਆ। ਇਸ ਮੌਕੇ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਸਰਕਾਰੀ ਸਕੂਲ ਪੱਦੀ ਸੂਰਾ ਸਿੰਘ ਦੇ ਸਟਾਫ਼ ਵਲੋਂ ਕੀਤੀ ਜਾ ਰਹੇ ਕੰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਉਨ੍ਹਾਂ
ਵਲੋਂ ਸੂਬੇ ਭਰ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਸਵ ਤੋਂ ਵੱਧ ਬੱਚਿਆਂ ਦੀ ਗਿਣਤੀ ਵਧਾਵੇਗਾ ਉਸ ਸਕੂਲ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲ ਪੱਦੀ ਸੂਰਾ ਸਿੰਘ ਸਕੂਲ ਦੇ ਲਈ ਕੈੰਪਸ ਮੈਨੇਜਰ, ਸਕਯੂਰਿਟੀ ਗਾਰਡ ਅਤੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਫਾਈ ਲਈ ਫੰਡ ਜਾਰੀ ਕੀਤਾ ਜਾਵੇਗਾ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 24 ਨੂੰ ਸੂਬੇ ਭਰ ਦੇ ਵਿੱਚ ਪੇਰੈਂਟਸ ਟਿੱਚਰ ਮੀਟਿੰਗ ਕਾਰਵਾਈ ਜਾ ਰਹੀ ਹੈ ਜਿਸਦੇ ਵਿੱਚ ਲੱਗਭਗ 10 ਲੱਖ ਪੇਰੈਂਟਸ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਮਾਈਨਿੰਗ ਪਾਲਿਸੀ ਦੇ ਲਈ ਉਹ ਹਾਈ ਕੋਰਟ ਨੂੰ ਅਪੀਲ ਕਰਨਗੇ ਤਾਕਿ ਪੰਜਾਬ ਦੀ ਜਨਤਾ ਨੂੰ ਰਾਹਤ ਮਿਲ ਸਕੇ।

No comments:

Post a Comment