Breaking News

ਡੇਅਰੀ ਵਿਕਾਸ ਵਿਭਾਗ ਵਲੋਂ ਏ.ਐਸ. ਮਾਡਰਨ ਸਕੂਲ ਖੰਨਾ 'ਚ 'ਦੁੱਧ ਇੱਕ ਸੰਪੂਰਨ ਖੁਰਾਕ' ਵਿਸ਼ੇ 'ਤੇ ਸੈਮੀਨਾਰ ਆਯੋਜਿਤ

ਲੁਧਿਆਣਾ, 22 ਦਸੰਬਰ - ਡੇਅਰੀ ਵਿਕਾਸ ਵਿਭਾਗ ਵਲੋਂ ਏ.ਐਸ. ਮਾਡਰਨ ਸੀਨੀਅਰ ਸਕੈਂਡਰੀ ਸਕੂਲ, ਮਲੇਰਕੋਟਲਾ ਰੋਡ, ਖੰਨਾ, ਜਿਲ੍ਹਾ ਲੁਧਿਆਣਾ ਵਿੱਚ 'ਦੁੱਧ ਇੱਕ ਸੰਪੂਰਨ ਖੁਰਾਕ' ਵਰਗੇ ਮਹੱਤਵਪੂਰਨ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਬੱਚਿਆ ਨੂੰ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸਬੰਧੀ ਜਾਗਰੂਕ ਕੀਤਾ ਗਿਆ। ਕੈਂਪ ਵਿਚ  ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵਲੋਂ ਦੁੱਧ ਵਿਚ ਪ੍ਰੋਟੀਨ ਦੀ ਮਹੱਤਤਾ ਅਤੇ ਦੁੱਧ ਇੱਕ ਸੰਪੂਰਨ ਖੁਰਾਕ ਹੈ, ਵਰਗੇ ਗੰਭੀਰ ਵਿਸ਼ਿਆ 'ਤ ਲਾਹੇਵੰਦ ਲੈਕਚਰ ਦਿੱਤਾ ਗਿਆ। ਇਸ ਤੋਂ ਇਲਾਵਾ ਸ੍ਰੀ ਸੁਰਜੀਤ ਸਿੰਘ, ਵੇਰਕਾ ਮੈਨੇਜਰ (ਸੇਵਾ ਮੁਕਤ) ਵਲੋਂ ਦੁੱਧ ਦੀ ਬਣਤਰ ਸਬੰਧੀ ਜਾਣਕਾਰੀ ਦਿੱਤੀ ਗਈ, ਸ੍ਰੀ ਬਾਲ ਕ੍ਰਿਸਨ ਡੇਅਰੀ ਇੰਸਪੈਕਟਰ ਵਲੋਂ ਸੋਫਟ ਡ੍ਰਿਕਸ ਅਤੇ ਦੁੱਧ ਦੀ ਗੁਣਵੱਤਾ ਦੇ ਵਿਸ਼ੇ 'ਤੇ ਜਾਣਕਾਰੀ ਦਿੱਤੀ ਗਈ ਅਤੇ ਸ੍ਰੀ ਰਾਜਨ ਡੇਅਰੀ ਟੈਕਨਾਲੋਜੀਸਟ ਵਲੋਂ ਦੁੱਧ ਦੀ ਟੈਸਟਿੰਗ ਬਾਰੇ ਅਤੇ ਬਚਿਆ ਨੂੰ 12ਵੀਂ ਤੋਂ ਬਾਅਦ ਗਡਵਾਸੂ ਯੂਨੀਵਰਸਿਟੀ ਵਿਚ ਕੋਰਸਾ ਸਬੰਧੀ ਜਾਣਕਾਰੀ ਦਿੱਤੀ। ਸਕੂਲ ਵਿੱਚ ਲਗਾਏ ਗਏ ਕੈਂਪ ਮੌਕੇ 182 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ. ਇਸ ਮੌਕੇ ਉਨ੍ਹਾਂ 100 ਦੇ ਕਰੀਬ ਦੁੱਧ ਦੇ ਸੈਂਪਲ ਚੈਕ ਕੀਤੇ ਅਤੇ ਵਿਭਾਗ ਵਲੋਂ ਮੁੱਫਤ ਦੁੱਧ ਚੈਕ ਕਰਕੇ ਮੌਕੇ 'ਤੇ ਹੀ ਉਨ੍ਹਾਂ ਦਾ
ਰਿਜਲਟ ਦਿੱਤਾ ਗਿਆ ਜਿਸ ਵਿਚ ਕੋਈ ਵੀ ਹਾਨੀਕਾਰਕ ਤੱਤ ਨਹੀ ਪਾਇਆ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਪ੍ਰਿੰਸਪਲ ਸ੍ਰੀ ਸ਼ਮਿੰਦਰ ਵਰਮਾ ਵਲੋਂ ਡੇਅਰੀ ਵਿਕਾਸ ਵਿਭਾਗ ਵਲੋਂ ਲਗਾਏ ਗਏ ਕੈਂਪ ਲਈ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਦਲਬੀਰ ਕੁਮਾਰ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਇਸ ਕੈਂਪ ਨੂੰ ਵਡਮੁੱਲਾ ਦਸਦੇ ਹੋਏ ਕਿਹਾ ਕਿ ਸਕੂਲਾਂ ਵਿਚ ਇਸ ਤਰ੍ਹਾਂ ਦੇ ਕੈਂਪ ਲਗਾਉਣ ਨਾਲ ਬੱਚਿਆ ਵਿੱਚ ਦੁੱਧ ਪੀਣ ਸਬੰਧੀ ਰੂਚੀ ਵਧੇਗੀ ਅਤੇ ਬੱਚਿਆ ਦੀ ਸਿਹਤ ਠੀਕ ਰਹੇਗੀ, ਬਿਮਾਰੀਆ ਨਾਲ ਲੜਣ ਦੀ ਸਮਰੱਥਾ ਵਧੇਗੀ ਅਤੇ ਬੱਚਿਆ ਦਾ ਪ੍ਰਭਾਵ ਸੋਫਟ ਡ੍ਰਿੰਕਸ ਵਲੋਂ ਦੁੱਧ ਵੱਲ ਲਿਆਉਣ ਵਿੱਚ ਲਾਹੇਵੰਦ ਸਿੱਧ ਹੋਵੇਗੀ।

No comments