ਖੇਤਾਂ ਵਿਚੋਂ ਮਿਲੀ ਇੱਕ ਲਵਾਰਸ ਲਾਸ਼, ਪੁਲੀਸ ਕਰ ਰਹੀ ਜਾਂਚ


ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣਾ ਥਾਣੇ ਅਧੀਨ ਆਉਂਦੇ ਪਿੰਡ ਗੁਆਹੀ ਦੇ ਖੇਤਾਂ ਵਿੱਚੋਂ ਅੱਜ ਸਵੇਰੇ ਲਾਸ਼ ਬਰਾਮਦ ਹੋਈ ਇਸ ਮੌਕੇ ਤੇ ਪਹੁੰਚੇ ਹਰਿਆਣਾ ਥਾਣੇ ਦੇ ਐਸ ਐਚ ਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀਸੀਸੀ ਪੇਂਡੂ ਆਬਾਦੀ ਦੇ ਬਾਹਰਵਾਰ ਮੋਟਰ ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਉਨ੍ਹਾਂ ਕਿਹਾ ਕਿ ਜਦੋਂ ਆ ਕੇ ਦੇਖਿਆ ਤਾਂ ਸ਼ੁਰੂਆਤੀ ਜਾਂਚ ਵਿੱਚ ਵਿਅਕਤੀ ਦੇ ਫੇਸ ਤੇ ਕੋਈ ਭਾਰੀ ਚੀਜ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ ਨਰਿੰਦਰ ਕੁਮਾਰ ਨੇ ਕਿਹਾ ਕਿ ਫਿਲਹਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਖਬਰ ਲਿਖੇ ਜਾਣ ਤੱਕ ਦੀ ਪਹਿਚਾਣ ਨਹੀਂ ਹੋ ਸਕੀ ਸੀ ਨਰਿੰਦਰ ਕੁਮਾਰ ਨੇ ਕਿਹਾ ਕਿ 72 ਘੰਟੇ ਲਈ ਡੈਡ ਬੋਡੀ ਨੂੰ ਹੁਸ਼ਿਆਰਪੁਰ ਦੇ civil hospital ਵਿੱਚ ਰੱਖਿਆ ਜਾਵੇਗਾ ਨਾਲ ਹੀ ਨੇੜੇ ਤੇੜੇ ਦੇ ਸੀਸੀਟੀਵੀ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਕੋਈ ਸੂਹ ਮਿਲ ਸਕੇ।

No comments