ਵਿਧਾਇਕ ਗਰੇਵਾਲ ਵੱਲੋਂ ਟਿਊਬਲ ਦਾ ਉਦਘਾਟਨ, ਟਿਊਬਲ ਦੇ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਦੀ ਪਾਣੀ ਦੀ ਦਿਕਤ ਤੋਂ ਮਿਲੇਗਾ ਛੁਟਕਾਰਾ - ਵਿਧਾਇਕ ਗਰੇਵਾਲ

ਕਰੀਬ ਇਕ ਮਹੀਨੇ ਵਿਚ ਇਸ ਕੰਮ ਨੂੰ ਕਰ ਲਿਆ ਜਾਵੇਗਾ ਮੁਕੰਮਲ -ਨਗਰ ਨਿਗਮ ਅਧਿਕਾਰੀ

ਲੁਧਿਆਣਾ 3 ਜਨਵਰੀ - ਹਲਕਾ ਪੂਰਬੀ ਦੇ ਟਿੱਬਾ ਰੋਡ ਟਾਵਰ ਲਾਈਨ ਦੇ ਨਾਲ ਲਗਦੇ ਮੁਹੱਲਾ ਅਜੀਤ  ਨਗਰ ਵਿਖੇ ਕਰੀਬ 11 ਲੱਖ ਦੀ ਲਾਗਤ ਨਾਲ ਲੱਗਨ ਜਾ ਰਹੇ ਟਿਊਵਲ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ । ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਵਿਕਾਸ ਸਬੰਧੀ ਕਿਸੇ ਵੀ ਕੰਮ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮੁਹੱਲਾ ਅਜੀਤ  ਨਗਰ ਦੇ ਵਸਨੀਕਾਂ ਦੀ ਮੰਗ ਸੀ ਕਿ ਉਨ੍ਹਾਂ ਦੇ ਇਲਾਕ਼ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ , ਸੋ ਉਹਨਾਂ ਦੀ ਮੰਗ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਦੇ ਹੋਏ ਅੱਜ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਤੇ ਕਰੀਬ 11 ਲੱਖ ਦੀ ਲਾਗਤ ਆਵੇਗੀ ਅਤੇ ਇਹ ਟਿਊਬਲ ਕਰੀਬ ਇੱਕ ਮਹੀਨੇ ਵਿੱਚ ਲੱਗ ਕੇ ਤਿਆਰ ਹੋ ਜਾਵੇਗਾ ਇਸ ਦੇ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ

ਦੀ ਪੀਣ ਵਾਲੇ ਪਾਣੀ ਦੀ ਦਿੱਕਤ ਦੁਰ ਹੋਵੇਗੀ । ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਸ਼ੁਰੂ ਕਰਵਾ ਮੁਕੰਮਲ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਇਸ ਮੌਕੇ ਤੇ ਪਰਦੀਪ ਕੁਮਾਰ, ਗੁਰਭੇਜ ਸਿੰਘ , ਮੁੰਨਾ ਲਾਲ ਪਾਂਡੇ,  ਸੁਰਿੰਦਰ ਗੋਇਲ, ਪਵਨ ਕੁਮਾਰ, ਰਮੇਸ਼ ਚੰਦ, ਮੱਖਣ ਸਿੰਘ , ਨਵੀਨ ਕੁਮਾਰ , ਗੁਰਸ਼ਰਨਦੀਪ ਸਿੰਘ, ਨਗਰ ਨਿਗਮ ਅਧਿਕਾਰੀਆਂ ਵਿਚੋਂ ਐਕਸੀਅਨ ਪ੍ਰਸ਼ੋਤਮ ਲਾਲ , ਐਸ ਡੀ ਓ ਅਮ੍ਰਿਤਪਾਲ ਸਿੰਘ ਤੋਂ  ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਵੀ ਹਾਜ਼ਰ ਸਨ ।

No comments