ਵਿਧਾਇਕ ਛੀਨਾ ਦੀ ਪਹਿਲਕਦਮੀ ਸਦਕਾ ਕੂੜੇ ਦਾ ਢੇਰ ਹਟਵਾਇਆ, ਢੋਲੇਵਾਲ ਮਿਲਟਰੀ ਕੈਂਪ ਨੇੜੇ ਗਰੀਨ ਬੈਲਟ ’ਤੇ ਕੂੜੇ ਦੇ ਢੇਰ ਤੋਂ ਪ੍ਰੇਸ਼ਾਨ ਸਨ ਇਲਾਕਾ ਨਿਵਾਸੀ
ਲੁਧਿਆਣਾ, 04 ਜਨਵਰੀ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਪੈਂਦੇ ਜੀਟੀ ਰੋਡ ਢੋਲੇਵਾਲ ਮਿਲਟਰੀ ਕੈਂਪ ਨੇੜੇ ਗਰੀਨ ਬੈਲਟ ’ਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਸਬੰਧੀ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਹਲਕਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੂੜੇ ਦੇ ਢੇਰ ਨੂੰ ਉਥੋਂ ਹਟਵਾਇਆ। ਇਲਾਕੇ ਦੇ ਲੋਕਾਂ ਵਲੋਂ ਵਿਧਾਇਕ ਛੀਨਾ ਨੂੰ ਮੌਕਾ ਦਿਖਾਉਣ ਲਈ ਸੱਦਾ ਦਿੱਤਾ ਜਿੱਥੇ ਉਨ੍ਹਾਂ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਕੂੜੇ ਦੇ ਢੇਰ ਦੀ ਸਫ਼ਾਈ ਕਰਨ ਦੀ ਹਦਾਇਤ ਕੀਤੀ | ਇਸ ਪਹਿਲਕਦਮੀ ਤਹਿਤ ਇਲਾਕੇ ਦੇ ਲੋਕਾਂ ਦੇ
ਨਾਲ-ਨਾਲ ਉਦਯੋਗਪਤੀਆਂ ਅਤੇ ਦੁਕਾਨਦਾਰ ਵਲੋਂ ਵੀ ਸ਼ਲਾਘਾ ਕੀਤੀ ਗਈ। ਲੋਕਾਂ ਨੇ ਭਰੋਸਾ ਦਿੱਤਾ ਕਿ ਹੁਣ ਉਹ ਇੱਥੇ ਕੂੜੇ ਦੇ ਢੇਰ ਨਹੀਂ ਲੱਗਣ ਦੇਣਗੇ ਅਤੇ ਇਸ ਦੀ ਸਫ਼ਾਈ ਰੱਖਣਗੇ। ਇਸ ਮੌਕੇ ਉਥੇ ਮੌਜੂਦ ਲੋਕਾਂ ਨੇ ਇਸ ਗਰੀਨ ਬੈਲਟ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਲਈ ਅਤੇ ਵਿਧਾਇਕ ਛੀਨਾ ਦੇ ਯਤਨਾਂ ਸਦਕਾ ਈਵਲਾਈਨ ਕੰਪਨੀ ਨੇ ਪਾਰਕ ਨੂੰ ਗੋਦ ਲਿਆ। ਇਸ ਮੌਕੇ ਵਿਧਾਇਕ ਛੀਨਾ ਦੇ ਨਾਲ ਉਨ੍ਹਾਂ ਦੇ ਪੀ.ਏ ਹਰਪ੍ਰੀਤ ਸਿੰਘ, ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ, ਚੇਤਨ ਥਾਪਰ, ਡੀ.ਸੀ ਗਰਗ, ਅਜੇ ਸ਼ੁਕਲਾ, ਮਨੀਸ਼ ਟਿੰਕੂ, ਪਰਮਿੰਦਰ ਗਿੱਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Post Comment
No comments