ਪੁਲਿਸ ਦਾ ਸਟਿੱਕਰ ਲਗਾਕੇ ਨਸ਼ਾ ਸਪਲਾਈ ਕਰਨ ਵਾਲੇ 02 ਨਸ਼ਾ ਸਮੱਗਲਰ ਹੈਰੋਇਨ ਅਤੇ ਰੰਗ ਮਨੀ ਸਮੇਤ ਕਾਬੂ

ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰ: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੋਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਸ੍ਰ: ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਅਤੇ ਮੈਡਮ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ.ਡਿਟੈਕਟਿਵ-2/ਲੁਧਿਆਣਾ ਅਤੇ INSP. ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2/ਲੁਧਿਆਣਾ ਦੀ ਪੁਲਿਸ ਪਾਰਟੀ ਦਾਣਾ ਮੰਡੀ ਕੱਟ ਨੇੜੇ ਅਰੋੜਾ ਪੈਲਸ ਕੱਟ ਲੁਧਿਆਣਾ ਵਿਖੇ ਸ਼ੱਕੀ ਪੁਰਸ਼ਾ ਸ਼ੱਕੀ ਵਹੀਕਲਾਂ ਚੈੱਕਿੰਗ ਕਰ ਰਹੀ ਸੀ। ਦੌਰਾਨੇ ਚੈਕਿੰਗ ਸ਼ੱਕ ਦੀ ਬਿਨਾ ਤੇ ਬੁਲਟ ਮੋਟਰਸਾਇਕਲ ਰੰਗ ਕਾਲਾ ਨਬਰੀ PE91E2048 ਪਰ ਸਵਾਰ ਹੋ ਕੇ ਆ ਰਹੇ 02 ਮੋਨੇ ਸਖਸ਼ਾਂ ਚੰਨ-ਪੁੰਨ-ਕੁਮਾਰ ਗੁਪਤਾ ਉਰਫ ਗੋਲ ਪੁੱਤਰ ਓਮਾ ਸ਼ੰਕਰ ਪ੍ਰਸਾਦ ਗੁਪਤਾ ਵਾਸੀ ਮਕਾਨ ਨੰਬਰ 8812 ਗਲੀ ਨੰਬਰ 11/6 ਮੁਹੱਲਾ ਕਬੀਰ ਨਗਰ ਥਾਣਾ ਡਵੀਜਨ ਨੰਬਰ 06 ਲੁਧਿਆਣਾ ਅਤੇ ਸ਼ਿਵ ਯਾਦਵ ਪੁੱਤਰ ਨੰਦ ਲਾਲ ਵਾਸੀ ਪਿੰਡ ਮਹਿਰਾਜਪੁਰ ਥਾਣਾ ਕੇਂਦਰਾਪੁਰ ਜ਼ਿਲਾ ਆਜਮਗੜ ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਸਰਦਾਰ ਦਾ ਵੇਹੜਾ ਗਲੀ ਨੰਬਰ 10 ਨੇੜੇ ਸਤਸੰਗ ਘਰ ਗਿਆਸਪੁਰਾ ਲੁਧਿਆਣਾ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਿਨਾ ਦੇ ਖਿਲਾਫ ਮੁਕੱਦਮਾ ਨੰਬਰ 25 ਮਿਤੀ 26.02.2023 ਅੱਧ 21,6185
ਐਨ.ਡੀ.ਪੀ.ਐਸ ਐਕਟ ਥਾਣਾ ਸ਼ਿਮਲਾਪੁਰੀ ਲੁਧਿਆਣਾ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਦੌਰਾਨੇ ਪੁੱਛ-ਗਿੱਛ ਗ੍ਰਿਫਤਾਰ ਕੀਤੇ ਦੋਸੀ ਚੁੰਨ-ਪੁੰਨ ਕੁਮਾਰ ਗੁਪਤਾ ਉਰਫ ਗੋਲੂ ਦੀ ਨਿਸ਼ਾਨਦੇਹੀ ਉਸਦੀ ਸਕਾਰਪਿਉ ਗਡੀ ਵਿਚੋਂ 30 ਗ੍ਰਾਮ ਹੈਰੋਇਨ ਹੋਰ, ਇੱਕ ਇਲੈਕਟ੍ਰੋਨਿਕ ਕਡਾ 35 ਖਾਲੀ ਪਾਰਦਰਸ਼ੀ ਮੋਮੀ ਲਿਫਾਫੀਆ,02 ਸੋਨੇ ਦੀਆਂ ਮੁੰਦਰੀਆਂ ਅਤੇ 97800/ਰੁਪਏ ਦੀ ਡਰਗ ਮਨੀ ਬ੍ਰਾਮਦ ਕੀਤੀ ਗਈ ਹੈ ਅਤੇ ਸਕਾਰਪਿਉਂ ਗੱਡੀ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਗ੍ਰਿਫਤਾਰ ਕੀਤੇ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹਰ ਮਜੀਦ ਪੁੱਛ-ਗਿੱਛ ਕੀਤੀ ਜਾਵੇਗੀ

No comments