ਨਵਤੇਜ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ, ਸੰਨੀ ਫੂਲੇਵਾਲ, ਡਾ.ਜੈਵੀਰ ਕੌਰ, ਅਮਨ ਲਾਡੀ, ਸਿਮਰਨਜੀਤ ਕੌਰ, ਰਜਿੰਦਰ ਕੌਰ ਮਾਹੀ, ਸਰਬਜੀਤ ਕੌਰ ਜਗਪਾਲ, ਪਰਮਜੀਤ ਕੌਰ, ਜਸਪ੍ਰੀਤ ਕੌਰ ਭਾਜਪਾ ਵਿੱਚ ਸ਼ਾਮਲ।

ਲੁਧਿਆਣਾ 27 ਫਰਵਰੀ : ਸਥਾਨਕ ਵਾਰਡ ਨੰ.43 ਵਿੱਚ ਭਾਜਪਾ ਲੁਧਿਆਣਾ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਨਵਤੇਜ ਸਿੰਘ, ਡਾ: ਜੈਵੀਰ ਕੌਰ, ਸੁਰਜੀਤ ਸਿੰਘ, ਬਿੱਟੂ, ਅਮਨ ਲਾਡੀ, ਸਿਮਰਨਜੀਤ ਕੌਰ, ਰਜਿੰਦਰ ਕੌਰ ਮਾਹੀ, ਸਰਬਜੀਤ ਕੌਰ ਜਗਪਾਲ, ਸੁਰਿੰਦਰ ਸਿੰਘ, ਪਰਮਜੀਤ ਕੌਰ, ਸੰਨੀ ਫੁੱਲਾਂਵਾਲ, ਜਸਪ੍ਰੀਤ ਕੌਰ ਆਦਿ ਵਰਕਰ ਭਾਜਪਾ ਵਿੱਚ
ਸ਼ਾਮਲ ਹੋਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਦਾ ਗਮਛਾ ਪਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ। 
ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਦਾ ਮੁੱਖ ਕਾਰਨ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾ: ਨਿਰਮਲ ਨਈਅਰ, ਮਨੀਸ਼ ਚੋਪੜਾ,  ਜ਼ਿਲ੍ਹਾ ਸਹਿ ਪ੍ਰੈੱਸ ਸਕੱਤਰ ਤੇ ਦੁੱਗਰੀ ਮੰਡਲ ਦੇ ਇੰਚਾਰਜ ਸੰਜੀਵ ਧੀਮਾਨ, ਦੁੱਗਰੀ ਮੰਡਲ ਦੇ ਪ੍ਰਧਾਨ ਐਡਵੋਕੇਟ ਅਮਿਤ ਸੂਦ, ਜ਼ਿਲ੍ਹਾ ਸਕੱਤਰ ਸੁਖਜੀਵ ਬੇਦੀ, ਹਰਸ਼ ਭਰੀ ਹਾਜ਼ਰ ਸਨ .

No comments