Breaking News

ਅਰਜੁਨ ਰਾਵਤ ਨੂੰ ਮਾਡਲ ਟਾਊਨ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ

ਲੁਧਿਆਣਾ 27 ਫਰਵਰੀ : ਜ਼ਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਰਜਨੀਸ਼ ਧੀਮਾਨ ਨੇ ਜਥੇਬੰਦੀ ਦਾ ਵਿਸਤਾਰ ਕਰਦਿਆਂ ਡਾ: ਅਰਜੁਨ ਰਾਵਤ ਨੂੰ ਮਾਡਲ ਟਾਊਨ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਤਪਾਲ
ਸੱਗੜ, ਭਾਜਪਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਨਰਿੰਦਰ ਸਿੰਘ ਮੱਲੀ, ਜ਼ਿਲ੍ਹਾ ਮੀਤ ਪ੍ਰਧਾਨ ਡਾ: ਨਿਰਮਲ ਨਈਅਰ, ਬੁਲਾਰੇ ਸੁਰਿੰਦਰ ਕੌਸ਼ਲ, ਸੁਰਿੰਦਰ ਬਿਰਦੀ, ਵਿਜੇ ਬਹਿਲ, ਪ੍ਰਵੇਸ਼ ਮਹਾਜਨ, ਅਨਿਲ ਵਾਲੀਆ, ਸੰਜੇ ਸ਼ਰਮਾ ਆਦਿ ਹਾਜ਼ਰ ਸਨ

No comments